COPY ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਪੀ
ਇਸ ਕਮਾਂਡ ਦੀ ਵਰਤੋਂ ਕਿਸੇ ਫਾਈਲ ਨੂੰ ਇਕ ਥਾਂ ਤੋਂ ਦੂਸਰੀ ਥਾਂ ਉੱਤੇ ਕਾਪੀ (ਨਕਲ) ਕਰਨ ਲਈ ਕੀਤੀ ਜਾਂਦੀ ਹੈ।
Syntax : C:\>COPY<Source file name> <Target file name>
Example :
C ਡਰਾਈਵ ਵਿਚਲੀ ਫਾਈਲ DISHANT.DOC ਨੂੰ A ਡਰਾਈਵ ਵਿੱਚ ਕਾਪੀ ਕਰਨ ਲਈ ਹੇਠਾਂ ਲਿਖੀ ਕਮਾਂਡ ਵਰਤੀ ਜਾਵੇਗੀ :
C:\> COPY C : DISHANT .DOC A:
ਮੰਨ ਲਵੋ ਕੋਈ SHIFA.TXT ਨਾਮ ਦੀ ਫਾਈਲ ਡਰਾਈਵ C ਵਿੱਚ ਪਈ ਹੈ ਤੇ ਤੁਸੀਂ ਉਸੇ ਡਰਾਈਵ ਵਿੱਚ ਇਸ ਨੂੰ SHANTI.TXT ਦੇ ਨਾਮ ਹੇਠ ਕਾਪੀ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਲਿਖੀ ਕਮਾਂਡ ਵਰਤੀ ਜਾਵੇਗੀ :
C:\> COPY SHIFA.TXT SHANTI.TXT
ਜੇਕਰ ਤੁਸੀਂ ਡਰਾਈਵ A ਵਿੱਚ ਪਈ PUP.PRG ਨਾਮ ਦੀ ਫਾਈਲ ਨੂੰ ਡਰਾਈਵ B ਵਿੱਚ ਉਸੇ ਨਾਮ ਥੱਲੇ ਕਾਪੀ ਕਰਨਾ ਚਾਹੁੰਦੇ ਹੋ ਤਾਂ :
C:\> COPY A:\PUP.PRG B: PUP.PRG
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First