ਕਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ (ਨਾਂ,ਇ) 1 ਕਿੱਕਰ ਦੇ ਬਿਰਛ ਤੋਂ ਲਾਹੀ ਛਿੱਲ 2 ਕਹਿੰ ਜਾਂ ਪਿੱਤਲ ਆਦਿ ਦੇ ਬਰਤਨ ਵਿੱਚ ਕਿਸੇ ਖਾਣ ਵਾਲੀ ਚੀਜ਼ ਦੇ ਲੰਮਾ ਸਮਾਂ ਪਏ ਰਹਿਣ ਕਾਰਨ ਧਾਤ ਦੀ ਘੁਲ ਗਈ ਜ਼ਹਿਰੀਲੇ ਅਸਰ ਵਾਲੀ ਲਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ 1 [ਨਾਂਇ] ਕੈਂਹ ਆਦਿ ਦੇ ਭਾਂਡੇ ਦੀ ਜ਼ਹਿਰੀਲੀ ਲਾਹਣ ਜੋ ਉਸ ਵਿੱਚ ਖਾਣ ਵਾਲ਼ੀ ਚੀਜ਼ ਪਈ ਰਹਿਣ ਨਾਲ਼ ਬਣਦੀ ਹੈ 2 [ਨਾਂਇ] ਸੋਨਾ ਚਾਂਦੀ ਆਦਿ ਪਰਖਣ ਲਈ ਕਸੌਟੀ ਉੱਤੇ ਪਾਈ ਲੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ. ਕ੍ਰਿ. ਵਿ—ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. “ਰਾਮ ਕਹਤ ਜਨ ਕਸ ਨ ਤਰੇ?” (ਗਉ ਨਾਮਦੇਵ) ੨ ਸੰਗ੍ਯਾ—ਕਿੱਕਰ ਆਦਿਕ ਬਿਰਛਾਂ ਦੀ ਛਿੱਲ, ਜੋ ਖਿੱਚਕੇ ਲਾਹੀਦੀ ਹੈ. ਇਸ ਦਾ ਮੂਲ ਕਸ਼ੀਦਨ ਹੈ। ੩ ਸੰ. ਕਸ਼. ਚਾਬੁਕ। ੪ ਸੰ. ਕ੄. ਸਾਣ. ਸ਼ਸਤ੍ਰ ਤੇਜ਼ ਕਰਨ ਦਾ ਚਕ੍ਰ । ੫ ਕਸੌਟੀ. ਘਸਵੱਟੀ। ੬ ਪਰੀਖ੍ਯਾ. ਇਮਤਹਾਨ। ੭ ਫ਼ਾ ਕਸ਼. ਖਿਚਾਉ. ਕਸ਼ਿਸ਼. ਦੇਖੋ, ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ, ਜਿਵੇਂ ਜਰੀਬਕਸ਼। ੮ ਫ਼ਾ ਸਰਵ—ਕੋਈ. ਕੋਈ ਪੁਰਖ. “ਕਸ ਨੇਸ ਦਸਤੰਗੀਰ.” (ਤਿਲੰ ਮ: ੧) ੯ ਦੇਖੋ, ਕਸਣਾ. “ਤੁਫੰਗਨ ਮੇ ਗੁਲਿਕਾ ਕਸ ਮਾਰਤ.” (ਗੁਪ੍ਰਸੂ) ਦੇਖੋ, ਕਸਿ। ੧੦ ਕ੄੠ਯ (ਕਸੈਲੇ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ—ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ। ੧੧ ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ, ਕਣਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਫ਼ਾਰਸੀ : ਕਸ) / ਪੁਲਿੰਗ : ਕੋਈ ਆਦਮੀ, ਕੋਈ ਪੁਰਸ਼

–ਕਸ ਨਕਸ, (ਫ਼ਾਰਸੀ) / ਪੁਲਿੰਗ : ਹਰ ਕੋਈ, ਜਣਾ ਖਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-15, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਘਸ<ਘਸਣਾ=ਰਗੜਨਾ; ਸੰਸਕ੍ਰਿਤ : √ਕਸ਼) / ਇਸਤਰੀ ਲਿੰਗ  : ਸੋਨਾ ਚਾਂਦੀ ਆਦਿ ਧਾਤ ਨੂੰ ਪਰਖਣ ਦੀ ਝਰੀਟ ਜੋ ਕਸੌਟੀ ਤੇ ਪੈਂਦੀ ਹੈ (ਲਾਗੂ ਕਿਰਿਆ : ਲੱਗਣਾ, ਲਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-47, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ (ਸੰਸਕ੍ਰਿਤ : ਕਸ਼ ਜਾਂ ਕਸ਼ਾਯ) / ਪੁਲਿੰਗ : ੧. ਪ੍ਰੀਖਿਆ, ਕਸੌਟੀ, ਜਾਂਚ, ੨. ਰੰਗਦਾਰ ਚੀਜ਼ ਦਾ ਉਬਾਲ ਕੇ ਕੱਢਿਆ ਨਚੋੜ, ਰੂਹ, ਸਾਰ, ੩. ਨੇਕੀ; ੪ ਸ਼ਕਤੀ; ੫. ਮਿਹਨਤ, ਮੁਸ਼ੱਕਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-04, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਲਹਿੰਦੀ) (ਸੰਸਕ੍ਰਿਤ : ਕ੍ਰਿਸ਼=ਦੁਬਲਾ ਪਤਲਾ ਹੋਣਾ, ਹਿੰਦੀ : ਕੱਸਣਾ ਤੋਂ) / ਇਸਤਰੀ ਲਿੰਗ : ਕਮੀ, ਘਾਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-18, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਸੰਸਕ੍ਰਿਤ : ਕਸ਼ਾਯ=ਕੁਸੈਲਾ) / ਇਸਤਰੀ ਲਿੰਗ :  ੧. ਕਾਂਸੀ ਦੇ ਭਾਂਡੇ ਦਾ ਜ਼ਹਿਰੀਲਾ ਅਸਰ ਜੋ ਉਸ ਵਿੱਚ ਪਈ ਖਾਣ ਵਾਲੀ ਚੀਜ਼ ਤੇ ਹੋ ਜਾਏ, (ਲਾਗੂ ਕਿਰਿਆ : ਉਗਲਣਾ, ਘੁਲਣਾ); ੨. ਕਿੱਕਰ ਦਾ ਛਿਲਕਾ, ਸੱਕ, ਰੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-16-52, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਸੰਸਕ੍ਰਿਤ : ਕਸ਼ਾ=ਰੱਸੀ) / ਇਸਤਰੀ ਲਿੰਗ :  ੧. ਤੱਕੜੀ ਦੇ ਛਾਬਿਆਂ ਦੀ ਰੱਸੀ  ਜਾਂ ਪਤੰਗ ਦੀ ਤਣਾਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-17-08, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਲਹਿੰਦੀ) / ਪੁਲਿੰਗ : ਨਾਲਾ, ਨਦੀ, ਨਹਿਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-17-38, ਹਵਾਲੇ/ਟਿੱਪਣੀਆਂ:

ਕਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸ, (ਕਾਂ) / ਇਸਤਰੀ ਲਿੰਗ : ਚਾਉਲਾਂ ਦੀਆਂ ਭਰੀਆਂ ਦਾ ਚੌਖੂੰਜਾ ਗਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-18-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.