ਲਗਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਗਨ (ਨਾਂ,ਪੁ,ਇ) 1 ਲਗਾਓ; ਚੇਟਕ; ਧੁਨ; ਸ਼ੌਕ; ਰੁਚੀ 2 ਵਿਆਹ ਆਦਿ ਦਾ ਮਹੂਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਗਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਗਨ [ਨਾਂਇ] ਧੁਨ, ਲਗਾਅ; ਰੁਚੀ, ਸ਼ੌਕ [ਨਾਂਪੁ] ਵਿਆਹ ਆਦਿ ਦੀ ਸ਼ੁੱਭ ਘੜੀ , ਸ਼ੁੱਭ ਅਵਸਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਗਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਗਨ: ਇਸ ਤੋਂ ਭਾਵ ਹੈ ਕੋਈ ਮਾਂਗਲਿਕ ਕਾਰਜ ਕਰਨ ਲਈ ਜੋਤਿਸ਼ੀਆਂ ਤੋਂ ਨਛੱਤ੍ਰਾਂ ਜਾਂ ਗ੍ਰਹਿਆਂ ਦੀ ਚਾਲ ਅਨੁਸਾਰ ਸ਼ੁਭ ਘੜੀ ਜਾਂ ਯੋਗ ਨੂੰ ਨਿਸਚਿਤ ਕਰਵਾਉਣਾ। ਪਰ ਹੁਣ ਵਿਆਹ ਦੇ ਮੰਗਲ-ਕਾਰਜ ਲਈ ਸ਼ੁਭ ਸਮੇਂ ਦੇ ਨਿਸਚਿਤ ਕਰਨ ਲਈ ਇਹ ਸ਼ਬਦ ਰੂੜ੍ਹ ਹੋ ਗਿਆ ਹੈ। ਜੋਤਿਸ਼ੀ ਤੋਂ ਲਗਨ ਦੀ ਗਿਣਤੀ ਕਰਵਾਉਣਾ ਜਾਂ ਸ਼ੁਭ ਮਹੂਰਤ ਕਢਵਾਉਣਾ ਭਾਰਤੀ ਸੰਸਕ੍ਰਿਤੀ ਦੀ ਇਕ ਸਥਾਪਿਤ ਪਰੰਪਰਾ ਹੈ। ਮਹੂਰਤ ਕਢਵਾਉਣ ਤੋਂ ਬਾਦ ਹੀ ਵਿਆਹ ਦੀ ਪ੍ਰਕ੍ਰਿਆ ਦਾ ਆਰੰਭ ਹੁੰਦਾ ਹੈ। ਸਚ ਪੁਛੋ ਤਾਂ ਲਗਨ ਕਢਵਾਉਣਾ ਵਿਆਹ ਲਈ ਤਿਆਰੀ ਦਾ ਉਦਘਾਟਨ ਕਰਨਾ ਹੈ।

ਗੁਰਬਾਣੀ ਵਿਚ ਭਗਤੀ ਦਾ ਸਰੂਪ ਪ੍ਰੇਮ-ਪ੍ਰਧਾਨ ਹੈ। ਜੀਵਾਤਮਾ ਪਰਮਾਤਮਾ ਨਾਲ ਅਧਿਆਤਮਿਕ ਵਿਆਹ ਰਚਾਉਣ ਲਈ ਉਤਸੁਕ ਹੈ। ਇਸੇ ਲਈ ਉਹ ਆਪਣੇ ਗੁਰੂ- ਪਿਤਾ ਨੂੰ ਮੁਖ਼ਾਤਬ ਹੁੰਦੀ ਹੋਈ ਵਿਆਹ ਦਾ ਲਗਨ ਕਢਵਾਉਣ ਲਈ ਅਰਜ਼ੋਈ ਕਰਦੀ ਹੈ—ਬਾਬਾ ਲਗਨੁ ਗਣਾਇ ਹੰਭੀ ਵੰਞਾ ਸਾਹੁਰੈ ਬਲਿਰਾਮ ਜੀਉ (ਗੁ.ਗ੍ਰੰ. 763)। ਜਦੋਂ ਲਗਨ ਜਾਂ ਮਹੂਰਤ ਨਿਸਚਿਤ ਹੋ ਜਾਂਦਾ ਹੈ ਤਾਂ ਜੀਵਾਤਮਾ ਰੂਪੀ ਇਸਤਰੀ ਖ਼ੁਸ਼ੀ ਨਾਲ ਉਤਸਾਹਿਤ ਹੋ ਜਾਂਦੀ ਹੈ—ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿਰਾਮ ਜੀਉ (ਗੁ.ਗ੍ਰੰ.773)। ਇਥੇ ਅਧਿਆਤਮਿਕ ਵਿਆਹ ਨੂੰ ਲੋਕ-ਜੀਵਨ ਨਾਲ ਸੰਬੰਧਿਤ ਕਰਕੇ ਪ੍ਰੇਮ- ਭਗਤੀ ਨੂੰ ਸਮਾਜਿਕ ਪਰਿਪੇਖ ਪ੍ਰਦਾਨ ਕੀਤਾ ਗਿਆ ਹੈ। ਪਰ ਯਾਦ ਰਹੇ ਕਿ ਗੁਰੂ ਜੀ ਨੇ ਇਥੇ ਪਰੰਪਰਿਕ ਮਾਨਤਾ ਦਾ ਹੀ ਚਿਤ੍ਰਣ ਕੀਤਾ ਹੈ। ਉਂਜ ਸਿੱਖ ਧਰਮ ਵਿਚ ਲਗਨ ਆਦਿ ਦੀ ਕੋਈ ਮਾਨਤਾ ਪ੍ਰਚਿਲਤ ਨਹੀਂ ਹੈ। ਇਸ ਨੂੰ ਮਨਮਤ ਸਮਝਿਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.