ਤਕੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਕੜੀ. ਸੰਗ੍ਯਾ—ਤਰਾਜ਼ੂ. ਤੁਲਾ. “ਮੇਰਾ ਪ੍ਰਭੁ ਨਿਰਮਲ ਅਗਮ ਅਪਾਰਾ। ਬਿਨ ਤਕੜੀ ਤੋਲੈ ਸੰਸਾਰਾ.” (ਮਾਝ ਅ: ਮ: ੩) ਕਰਤਾਰ ਸਰਵਗ੍ਯ ਹੋਣ ਕਰਕੇ ਤਕੜੀ ਦੀ ਜ਼ਰੂਰਤ ਨਹੀਂ ਰਖਦਾ. ਇਸ ਵਿ੄ਯ ਦੇਖੋ, .ਕੁਰਾਨ ਦੀ ਸੂਰਤ ਅੰਬੀਆ, ਆਯਤ ੪੭।1 ੨ ਵਿ—ਬਲ ਵਾਲੀ. ਦ੍ਰਿੜ੍ਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਕੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਕੜੀ (ਸੰ.। ਪੰਜਾਬੀ*) ਤੋਲਣ ਵਾਲਾ ਸੰਦ , ਤਰਾਜ਼ੂ, ਕੰਡਾ। ਭਾਵ ਬੁੱਧੀ। ਯਥਾ-‘ਲੈ ਕੈ ਤਕੜੀ ਤੋਲਣਿ ਲਾਗਾ ’। ਭਾਵ ਬੁੱਧੀ ਵਿਚ ਜਦ ਵਿਚਾਰ ਕਰਨ ਲੱਗਾ

----------

* ਸੰਸਕ੍ਰਿਤ ਤਰੑਕਣ (=ਵਿਵੇਚਨਾ ਕਰਨੀ, ਜਾਚਣਾ) ਜਿਸ ਦਾ ਮੂਲ ਜਾਪਦਾ ਹੈ। ਤਰੑਕਣ, ਤਰੱਕਣ, ਤੱਕੜ , ਇਸ ਦੇ ਰੂਪ ਬਦਲੀ ਦੇ ਪਦ ਜਾਪਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.