ਲੋਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਈ (ਨਾਂ,ਇ) ਉੱਤੇ ਓੜ੍ਹਨ ਵਾਲੀ ਗਰਮ ਚਾਦਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੋਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਈ [ਨਾਂਇ] ਬੁੱਕਲ ਮਾਰਨ ਵਾਲ਼ੀ ਗਰਮ ਚਾਦਰ , ਛੋਟਾ ਕੰਬਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲੋਈ* (ਸੰ.। ਸੰਸਕ੍ਰਿਤ ਲੋਕ=ਜਗਤ। ਆਦਮੀ) ੧. ਲੋਕ , ਜਗਤ। ਯਥਾ-‘ਤਿਹੁ ਲੋਈ ਜਗਤ ਪਿਤ ਦਾਤਾ ਰਾਮ’।
੧. ਲੋਕੀ , ਜਗਤ ਵਿਚ ਰਹਿਣ ਵਾਲੇ। ਯਥਾ-‘ਲੋਇਣ ਲੋਈ ਡਿਠੁ’। ਨੇਤਰੀ ਸਾਰੇ ਲੋਕੀ ਮੈਂ ਦੇਖੇ ਹਨ। ਦੇਖੋ, ‘ਲੋਇਣ ਲੋਈ’
੨. (ਦੇਖੋ, ਲੋਇ ੪। ਲੋ ਵਾਲਾ) ਪ੍ਰਕਾਸ਼ ਰੂਪ ਪਰਮਾਤਮਾ , ਪਰਮੇਸ਼ਰ। ਯਥਾ-‘ਦੁਨੀਆ ਦੋਸੁ ਰੋਸੁ ਹੈ ਲੋਈ’। ਪਰਮੇਸ਼ਰ ਨਾਲ ਰੁੱਸਣ ਦਾ ਦੋਸ਼ ਦੁਨੀਆਂ ਦੇ ਸਿਰ ਹੈ।
੩. ਭਗਤ ਕਬੀਰ ਜੀ ਦੀ ਇਸਤ੍ਰੀ ਦਾ ਨਾਮ ਬੀ -ਲੋਈ- ਦੱਸਦੇ ਹਨ। ਯਥਾ-‘ਕਹਤੁ ਕਬੀਰ ਸੁਨਹੁ ਰੇ ਲੋਈ’।
੪. (ਦੇਖੋ, ਲੋਇ ੪.) ਚਮਕ। ਦੇਖੋ,‘ਲੋਇਣ ਲੋਈ’
----------
* ਪੰਜਾਬੀ ਵਿਚ ਲੋਈ, ਉੱਨ ਦੀ ਦੂਹਰੀ ਚਾਦਰ ਨੂੰ ਬੀ ਕਹਿੰਦੇ ਹਨ। ਉਸ ਦਾ ਮੂਲ ਸੰਸਕ੍ਰਿਤ ਪਦ ਹੈ -ਲੋਮੀਅ- ਉੱਨ ਦੀ ਬਣੀ ਹੋਈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First