ਵਿਸ਼ਵ ਬੈਂਕ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

World Bank (ਵਅ:ਲਡ ਬੈਙਕ) ਵਿਸ਼ਵ ਬੈਂਕ: ਇਸ ਦਾ ਪਹਿਲਾਂ ਨਾਂ ਮੁੜ-ਨਿਰਮਾਣ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਬੈਂਕ (Inter-national Bank for Re-construction and Development) ਸੀ। ਵਿਸ਼ਵ ਬੈਂਕ ਸੰਯੁਕਤ ਰਾਸ਼ਟਰਾਂ (United Nations) ਦਾ ਇਕ ਅਦਾਰਾ ਹੈ। ਇਸ ਦੀ ਸਥਾਪਨਾ 1945 ਵਿੱਚ ਕੀਤੀ ਗਈ ਸੀ। ਇਸ ਦਾ ਮੰਤਵ ਸੀ ਕਿ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਮੁੜ-ਉਸਾਰੀ ਨੂੰ ਉਤਸ਼ਾਹਿਤ ਕੀਤਾ ਜਾਵੇ। ਬਾਅਦ ਵਿੱਚ ਤੀਜੀ ਦੁਨੀਆ (Third World) ਮੁਲਕਾਂ ਨੂੰ ਵੀ ਕਰਜ਼ੇ ਦੇਣ ਦਾ ਕੰਮ ਅਰੰਭਿਆ ਗਿਆ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਸ਼ਵ ਬੈਂਕ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

World Bank ਵਿਸ਼ਵ ਬੈਂਕ: ਵਿਸ਼ਵ ਬੈਂਕ ਗਰੁੱਪ ਉਹਨਾਂ ਅੰਤਰ-ਰਾਸ਼ਟਰੀ ਸੰਗਠਨਾਂ ਦਾ ਪਰਿਵਾਰ ਹੈ ਜੋ ਆਮ ਕਰਕੇ ਨਿਰਧਨ ਦੇਸ਼ਾਂ ਨੂੰ ਉਤੋਲਕ ਕਰਜ਼ੇ ਦਿੰਦਾ ਹੈ। ਰਸਮੀ ਰੂਪ ਵਿਚ ਬੈਂਕ 27 ਦਸੰਬਰ, 1945 ਨੂੰ ਬ੍ਰੇਟੰਨ ਵੁੱਡਜ਼ ਇਕਰਾਰਾਂ ਦੀ ਅੰਤਰ-ਰਾਸ਼ਟਰੀ ਪੁਸ਼ਟੀ ਤੋਂ ਬਾਅਦ ਹੋਂਦ ਵਿਚ ਆਇਆ। ਇਹ ਇਕਰਾਰ ਸੰਯੁਕਤ ਰਾਸ਼ਟਰ ਮਾਇਕ ਅਤੇ ਵਿੱਤੀ ਕਾਨਫ਼ਰਸੰ (1-22, ਜੁਲਾਈ, 1944) ਵਿਚ ਹੋਏ। ਇਸ ਨਾਲ 1957 ਵਿਚ ਓੇਸੀਅੰਤਰ-ਕਮੇਟੀ ਦੀ ਦੀ ਬੁਨਿਆਦ ਰੱਖੀ ਗਈ। ਜੋ ਵਿਸ਼ਵ ਵਿਕਾਸ ਰਿਪੋਰਟ ਤਿਆਰ ਕਰਨ ਅਤੇ ਇਸਦੇ ਮੁਲਾਂਕਣ ਲਈ ਜ਼ਿੰਮੇਵਾਰ ਸੀ। 25 ਜੂਨ , 1946 ਤੋਂ ਆਪਣੇ ਕਾਰਜ ਆਰੰਭ ਕਰਦੇ ਹੋਏ ਇਸ ਨੇ ਆਪਣਾ ਪਹਿਲਾ ਕਰਜ਼ਾ, 9 ਮਈ, 1947 ਨੂੰ ਫ਼ਰਾਂਸ ਨੂੰ ਜੰਗ ਤੋਂ ਬਾਅਦ ਦੇ ਪੁਨਰ-ਨਿਰਮਾਣ ਲਈ 250 ਮਿਲੀਅਨ ਡਾਲਰ ਪਰਵਾਨ ਕੀਤਾ ਜੋ ਵਾਸਤਵ ਵਿਚ ਮਿਤੀ-ਅੰਤ ਤਕ ਬੈਂਕ ਦੁਆਰਾ ਜਾਰੀ ਕਰਜ਼ਿਆਂ ਨਾਲੋਂ ਸਭ ਤੋਂ ਵੱਡਾ ਕਰਜ਼ਾ ਸੀ। ਇਸ ਦੀਆਂ ਪੰਜ ਏਜੰਸੀਆਂ ਇਹ ਹਨ

*        ਪੁਨਰ-ਨਿਰਮਾਣ ਅਤੇ ਵਿਕਾਸ ਲਈ ਅੰਤਰ-ਰਾਸ਼ਟਰੀ ਬੈਂਕ(IBRD)

*        ਅੰਤਰ-ਰਾਸ਼ਟਰੀ ਵਿਕਾਸ ਐਸੋਸੀਏਸ਼ਨ(IDA)

*        ਅੰਤਰ-ਰਾਸ਼ਟਰੀ ਵਿੱਤ ਕਾਰਪੋਰੇਸ਼ਨ(IFC)

*        ਬਹੁ-ਪੱਖੀ ਨਿਵੇਸ਼ ਗਾਰੰਟੀ ਏਜੰਸੀ(MIGA)

   *    ਨਿਵੇਸ਼ ਵਿਵਾਦਾਂ ਦੇ ਨਿਪਟਾਰੇ ਲਈ ਅੰਤਰ-ਰਾਸ਼ਟਰੀ ਕੇਂਦਰ(ICSID)

      ਵਾਕੰਸ਼ ਵਿਸ਼ਵ ਬੈਂਕ ਆਮ ਕਰਕੇ IBRD ns/ IDA ਲਈ ਵਰਤਿਆ ਜਾਂਦਾ ਹੈ ਜਦੋਂ ਕਿ ਵਿਸ਼ਵ ਬੈਂਕ ਗਰੁੱਪ ਸਮੂਹਿਕ ਰੂਪ ਵਿਚ ਸੰਸਥਾਵਾਂ ਦੇ ਹਵਾਲੇ ਲਈ ਵਰਤਿਆ ਜਾਂਦਾ ਹੈ।

      ਵਿਸ਼ਵ ਬੈਂਕ (ਅਰਥਾਤ IBRD ਅਤੇ IDA) ਦੀਆਂ ਸਰਗਰਮੀਆਂ ਵਿਕਾਸਸ਼ੀਲ ਦੇਸ਼ਾਂ ਵਿਚ ਮਾਨਵ ਵਿਕਾਸ (ਅਰਥਾਤ ਸਿੱਖਿਆ , ਸਿਹਤ, ਗ੍ਰਾਮੀਣ ਸੇਵਾਵਾਂ), ਵਾਤਾਵਰਣ ਸਰੁੱਖਿਆ (ਅਰਥਾਤ ਪ੍ਰਦੂਸ਼ਣ ਘਟਾਉਣ, ਵਿਲਿਘਮ ਸਥਾਪਤ ਅਤੇ ਲਾਗੂ ਕਰਨਾ), ਬੁਨਿਆਦੀ ਢਾਂਚਾ (ਅਰਥਾਤ ਸੜਕਾਂ , ਸ਼ਹਿਰੀ ਪੁਨਰ-ਉੱਧਮ, ਬਿਜਲੀ), ਅਤੇ ਸ਼ਾਸਨ (ਅਰਥਾਤ ਭ੍ਰਸ਼ਟਾਚਾਰ-ਵਿਰੋਧੀ, ਕਾਨੂੰਨੀ ਸੰਸਥਾਵਾਂ ਦਾ ਵਿਕਾਸ) ਜਿਹੇ ਮੁੱਖ ਖੇਤਰਾਂ ਵਿਚ ਕੀਤੀਆਂ ਜਾਂਦੀਆਂ ਹਨ। IBRD ਅਤੇ IDA ਮੈਂਬਰ ਦੇਸ਼ਾਂ ਨੂੰ ਤਰਜੀਹ ਦਰਾਂ ਤੇ ਕਰਜ਼ੇ ਦਿੰਦੀਆਂ ਹਨ ਅਤੇ ਗਰੀਬ ਦੇਸ਼ਾਂ ਨੂੰ ਗ੍ਰਾਂਟਾਂ। ਵਿਸ਼ੇਸ ਪ੍ਰਾਜੈਕਟਾਂ ਲਈ ਕਰਜ਼ੇ ਜਾਂ ਗ੍ਰਾਂਟਾਂ ਆਮ ਕਰਕੇ ਖੇਤਰ ਜਾਂ ਅਰਥ-ਵਿਵਸਥਾ ਵਿਚ ਵਿਸਾਲ ਪਾਇਆ ਪਰਿਵਰਤਨ ਨਾਲ ਜੁੜੀਆਂ ਹੋਈਆਂ ਹਨ।

ਉਦਾਹਰਣ ਵਜੋਂ ਤੱਦਵਰਤੀ ਵਾਤਾਵਰਣ ਪ੍ਰਬੰਧ ਦੇ ਸੁਧਾਰ ਲਈ ਕਰਜ਼ਾ ਰਾਸਟਰੀ ਅਤੇ ਸਥਾਨਕ ਪੱਧਰਾਂ ਤੇ ਨਵੀਆਂ ਵਾਤਾਵਰਣ ਏਜੰਸੀਆਂ ਦੇ ਵਿਕਾਸ ਅਤੇ ਪ੍ਰਦੂਸ਼ਣ ਨੂੰ ਸੀਮਿਤ ਕਰਨ ਲਈ ਨਵੇਂ ਵਿਨਿਆਮਾਂ ਨਾਲ ਜੁੜਿਆ ਹੋ ਸਕਦਾ ਹੈ।

IFC ਅਤੇ MIGA ਦੀਆਂ ਸਰਗਰਮੀਆਂ ਵਿਚ ਕ੍ਰਮਵਾਰ ਪ੍ਰਾਈਵੇਟ ਸੈਕਟਰ ਵਿਚ ਨਿਵੇਸ਼ ਅਤੇ ਬੀਮਾ ਪ੍ਰਦਾਨ ਕਰਨਾ ਸ਼ਾਮਲ ਹਨ।

ਵਿਸ਼ਵ ਬੈਂਕ ਸੰਸਥਾ ਵਿਸ਼ਵ ਬੈਂਕ ਦੀ ਸਮੱਰਥਾ ਵਿਕਾਸ ਬ੍ਰਾਂਚ ਹੈ ਜੋ ਮੈਂਬਰ ਦੇਸ਼ਾਂ ਨੂੰ ਸਿਖਲਾਈ ਅਤੇ ਹੋਰ ਸਮੱਰਥਾ-ਨਿਰਮਾਣ ਪ੍ਰੋਗਰਾਮ ਪ੍ਰਦਾਨ ਕਰਦੀ ਹੈ। ਦੋ ਦੇਸ਼ ,ਵੇਨੇਜ਼ਿਊਲਾ ਅਤੇ ਈਕਿਊਆਡੋਰ ਹੁਣੇ ਜਿਹੇ ਵਿਸ਼ਵ ਬੈਂਕ ਤੋਂ ਬਾਹਰ ਹੋ ਗਏ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

684261317444


President. AmandeepSinghRai., ( 2024/05/11 07:3443)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.