ਸੁਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਕ. ਸੰ. ਸ਼ੁ~ਕ. ਵਿ—ਖੁਸ਼ਕ. “ਸਾਇਰ ਭਰੇ ਕਿ ਸੁਕ?” (ਮ: ੧ ਵਾਰ ਮਾਝ) ੨ ਸੰ. ਸ਼ੁਕ. ਸੰਗ੍ਯਾ—ਤੋਤਾ. ਕੀਰ। ੩ ਰਾਵਣ ਦਾ ਇੱਕ ਮੰਤ੍ਰੀ. “ਜਬ ਸੁਕ ਕੇ ਵਚਨਨ ਹਸ੍ਯੋ ਦਈ ਵਡਾਈ ਤਾਹਿ.” (ਹਨੂ) ੪ ਵ੍ਯਾਸ ਮੁਨੀ ਦਾ ਪੁਤ੍ਰ ਅਤੇ ਚੇਲਾ2 ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗਪਿਆ. ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰਕੇ ਉੱਥੋਂ ਉਡਗਈ. ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿੱਚੋਂ ਪੈਦਾ ਹੋ ਗਿਆ. ਪਿਤਾ ਦੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ.3 ਸੁਕਦੇਵ ਨੂੰ ਵ੍ਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ ਸੀ, ਯਥਾ-“ਸੁਕ ਜਨਕ ਪਗੀ ਲਗਿ ਧਿਆਵੈਗੋ.” (ਕਾਨ ਅ: ਮ: ੪)4 ੫ ਵਸਤ੍ਰ। ੬ ਪਗੜੀ. ਸਾਫਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੁਕ (ਸੰ.। ਸੰਸਕ੍ਰਿਤ ਸ਼ੁਕ੍ਰ) ੧. ਸੁਕਦੇਵ ਵ੍ਯਾਸ ਦਾ ਪੁਤ੍ਰ , ਜਨਕ ਦਾ ਚੇਲਾ। ਯਥਾ-‘ਸੁਕ ਜਨਕ ਪਗੀਂ ਲਗਿ ਧਿਆਵੈਗੋ’*। ਤਥਾ-‘ਜਪਿਓ ਨਾਮ ਸੁਕ ਜਨਕ ਗੁਰ ਬਚਨੀ ’।
੨. (ਗੁ.। ਸੰਸਕ੍ਰਿਤ ਸ਼ੁਖਕੑ। ਫ਼ਾਰਸੀ ਪੁਸ਼ਕ। ਪ੍ਰਾਕ੍ਰਿਤ ਸੁਸਿਅ। ਪੰਜਾਬੀ ਸੁਕਣਾ ਤੋਂ ਸੁਕ) ਪਾਣੀ ਦਾ ਸੁਕਣਾ, ਖੁਸ਼ਕ। ਯਥਾ-‘ਸਾਇਰ ਭਰੇ ਕਿ ਸੁਕ’। ਦੇਖੋ , ‘ਸਾਇਰ’
----------
* ਇਸੇ ਤੁਕ ਤੋਂ ਸੁਕ ਦਾ ਅਰਥ ਸੁਕਦੇਵ ਸਿਧ ਹੁੰਦਾ ਹੈ। ਸੁਕਦੇਵ ਜਨਕ ਦਾ ਸ਼ਾਗਿਰਦ ਸੀ , ਸੋ ਜੋ ਸੁਕ ਜਨਕ ਦੇ ਪੈਰ ਲਗਕੇ ਧਿਆਉਣਾ ਸਿਖ੍ਯਾ ਹੈ ਉਹ ਸੁਕਦੇਵ ਹੀ ਹੋ ਸਕਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First