ਸੁਭਾਸ ਚੰਦਰ ਬੋਸ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Subhash Chander Bose ਸੁਭਾਸ ਚੰਦਰ ਬੋਸ: ਸੁਭਾਸ਼ ਚੰਦਰ ਬੋਸ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਭਾਰਤ ਦੇ ਮਹਾਨ ਰਾਸ਼ਟਰਪਤੀ ਲੀਡਰਾਂ ਵਿਚੋਂ ਇਕ ਸਨ। ਇਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ , ਕ੍ਰਾਂਤੀਕਾਰੀ ਭਾਰਤੀ ਰਾਸ਼ਟਰੀ ਫੌਜ ਦੀ ਅਗਵਾਈ ਕੀਤੀ।
ਸੁਭਾਸ਼ ਚੰਦਰ ਬੋਸ ਦਾ ਜਨਮ ਕਟੱਕ (ਉੜੀਸਾ) ਵਿਚ 23 ਜਨਵਰੀ, 1897 ਨੂੰ ਹੋਇਆ। ਉਨ੍ਹਾਂ ਨੇ ਯੂਰਪੀਅਨ ਅਤੇ ਐਂਗਲੋ-ਇੰਡੀਅਨ ਲੜਕਿਆਂ ਦੇ ਪ੍ਰਾਈਵੇਟ ਸਕੂਲ ਤੋਂ ਸਿਖਿਆ ਪ੍ਰਾਪਤ ਕੀਤੀ। ਉਹ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ ਅਤੇ ਆਪਣਾ ਬਹੁਤ ਸਮਾਂ ਪੂਜਾ ਪਾਠ ਵਿਚ ਬਿਤਾਉਂਦੇ ਸਨ। ਪਰੰਤੂ ਕਲਕਤਾ ਵਿਚ ਕਾਲਜ ਦੀ ਪੜ੍ਹਾਈ ਕਰਨ ਸਮੇਂ ਉਹ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਜਾਗ੍ਰਿਤ ਹੋਏ। ਲੋਕ ਸਥਲਾਂ ਤੇ ਬਰਤਾਨੀਆਂ ਦੁਆਰਾ ਭਾਰਤੀਆਂ ਦਾ ਅਪਮਾਨ ਉਨ੍ਹਾਂ ਨੂੰ ਸਹਿਲ ਨਹੀਂ ਸੀ ਹੁੰਦਾ ।
ਬੋਸ ਨੇ ਕੈਂਬਰਿਜ ਵਿਚ ਵੀ ਸਿੱਖਿਆ ਪ੍ਰਾਪਤ ਕੀਤੀ ਅਤੇ ਸਿਵਲ ਸੇਵਾ ਪਰੀਖਿਆ ਵਿਚ ਚੰਗੀ ਪੁਜ਼ੀਸਨ ਪ੍ਰਾਪਤ ਕਰਨ ਤੇ ਉਸਨੂੰ ਆਪਣੇ ਆਪ ਹੀ ਨਿਯੁਕਤੀ ਮਿਲ ਗਈ , ਪਰੰਤੂ ਉਨ੍ਹਾਂ ਨੇ ਆਤਮਾ ਦੀ ਆਵਾਜ਼ ਸੁਣੀ ਅਤੇ ਨਿਯੁਕਤੀ ਨੂੰ ਠੁਕਰਾ ਦਿੱਤਾ। ਇਸ ਸਮੇਂ ਅੰਮ੍ਰਿਤਸਰ ਦੇ ਕਤਲਾਮ ਅਤੇ 1919 ਦੇ ਰੋਅਲਟ ਐਕਟ ਕਾਰਨ ਭਾਰਤ ਦੇ ਰਾਸ਼ਟਰਵਾਦੀ ਬਹੁਤ ਸਦਮੇ ਅਤੇ ਕ੍ਰੋਧ ਦੀ ਸਥਿਤੀ ਵਿਚ ਸਨ। ਭਾਰਤ ਵਾਪਸ ਆ ਕੇ ‘ਸਵਰਾਮ’ ਅਖ਼ਬਾਰ ਲਈ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਬੰਗਾਲ ਪ੍ਰਾਂਤ ਦੀ ਕਾਂਗਰਸ ਕਮੇਟੀ, ਦੇ ਪ੍ਰਚਾਰ ਦਾ ਕਾਰਜ ਸੰਭਾਲ ਲਿਆ। 1924 ਵਿਚ ਸੀ.ਆਰ. ਦਾਸ ਦੇ ਕਲਕੱਤਾ ਦਾ ਮੇਅਰ ਬਣਨ ਤੇ ਬੋਸ ਨੇ ਉਨ੍ਹਾਂ ਲਈ ਕੰਮ ਕੀਤਾ 1925 ਵਿਚ ਆਤੰਕਵਾਦੀਆਂ ਦੀ ਗ੍ਰਿਫ਼ਤਾਰੀ ਸਮੇਂ ਬੋਸ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ।
ਦੋ ਸਾਲ ਬਾਅਦ ਜੇਲ੍ਹ ਤੋ਼ ਕਿਰਹਾ ਹੋ ਕੇ ਬੋਸ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ ਅਤੇ ਜਵਾਹਰ ਲਾਲ ਨਹਿਰੂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਲਈ ਕੰਮ ਕੀਤਾ। ਫਿਰ ਸਿਵਲ ਨਾਫ਼ਰਮਾਨੀ ਦੀ ਲਹਿਰ ਵਿਚ ਬੋਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। 1930 ਦੇ ਦਹਾਕੇ ਦੇ ਮੱਧ ਵਿਚ ਉਸਨੇ ਯੂਰਪ ਦਾ ਸਫ਼ਰ ਕੀਤਾ। ਉਥੇ ਉਹ ਭਾਰਤੀ ਵਿਦਿਆਰਥੀਆਂ ਅਤੇ ਯੂਰਪ ਦੇ ਸਿਆਸਤਦਾਨਾਂ ਨੂੰ ਮਿਲਿਆ ਅਤੇ 1936 ਵਿਚ ਹਿਟਲਰ ਨਾਲ ਵੀ ਮੁਲਾਕਾਤ ਕੀਤੀ। ਉਸਨੇ ਉਥੇ ਪਾਰਟੀ ਸੰਗਠਨ ਵੇਖੇ, ਸਾਮਵਾਦ ਅਤੇ ਫ਼ਾਸਿਸਟਵਾਦ ਦੇ ਕੰਮ ਕਾਜ ਦਾ ਨਿਰੀਖ਼ਣ ਵੀ ਕੀਤਾ।
1938 ਤਕ ਬੋਸ ਰਾਸ਼ਟਰੀ ਪੱਧਰ ਦਾ ਲੀਡਰ ਬਣ ਗਿਆ ਸੀ ਅਤੇ ਉਸਨੇ ਕਾਂਗਰਸ ਪ੍ਰਧਾਨ ਲਈ ਆਪਣੀ ਨਾਮਜ਼ਦਗੀ ਨੂੰ ਪਰਵਾਨ ਕਰ ਲਿਆ। ਉਹ ਸਵਰਾਜ ਦਾ ਹਾਮੀ ਸੀ ਅਤੇ ਬਰਤਾਨੀਆਂ ਦੇ ਵਿਰੁੱਧ ਸ਼ਕਤੀ ਪ੍ਰਯੋਗ ਦੀ ਵੀ ਹਮਾਇਤ ਕਰਦਾ ਸੀ। ਇਸ ਕਰਕੇ ਉਨ੍ਹਾਂ ਦੇ ਮਹਾਤਮਾ ਗਾਂਧੀ ਲਾਲ ਮਤਭੇਜ ਹੋ ਗਏ ਅਤੇ ਉਨ੍ਹਾਂ ਨੇ ਬੋਸ ਦੇ ਕਾਂਗਰਸ ਦਾ ਪ੍ਰਧਾਨ ਬਣਨ ਦੀ ਵਿਰੋਧਤਾ ਕੀਤੀ। ਇਸ ਕਾਰਨ ਬੋਸ ਅਤੇ ਨਹਿਰੂ ਵਿਚਕਾਰ ਮਤਭੇਜ ਹੋ ਗਏ। ਭਾਵੇਂ ਉਹ ਦੋਬਾਰਾ ਵੀ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਿਆ ਪਰੰਤੂ ਉਨ੍ਹਾਂ ਨੂੰ ਗਾਂਧੀ ਜੀ ਨਾਲ ਮਤਭੇਦ ਹੋਣ ਕਰਕੇ ਤਿਆਗ-ਪੱਤਰ ਦੇਣਾ ਪਿਆ। ਬੋਸ ਨੇ ਇਕ ਵਾਰੀ ਕਿਹਾ ਸੀ ਕਿ “ ਮੈਂ ਅਤਿਵਾਦੀ ਹਾਂ” ਅਤੇ ਉਸਨੂੰ ਭਾਰਤੀ ਰਾਸ਼ਟਰਵਾਦ ਦੀ ਮੁੱਖ ਧਾਰਾ ਤੋਂ ਵੱਖ ਹੋਣਾ ਪੈ ਗਿਆ।
ਬੋਸ ਨੇ ਰਾਜਨੀਤਿਕ ਖੱਬੇ ਪੱਖੀਆਂ ਨੂੰ ਇਕੱਠਾ ਕਰਨ ਲਈ ਫ਼ਾਰਵਰਡ ਬਲਾਕ ਸੰਗਠਿਤ ਕੀਤਾ, ਪਰੰਤੂ ਇਹ ਸੰਗਠਨ ਅਧਿਕ ਕਰਕੇ ਬੰਗਾਲ ਤਕ ਹੀ ਸੀਮਿਤ ਹੋ ਕੇ ਰਹਿ ਗਿਆ।
ਜਦੋਂ ਯੂਰਪ ਵਿਚ ਜੰਗ ਛਿੜੀ ਤਾਂ ਬੋਸ ਨੂੰ ਫਿਰ ਗ੍ਰਿਫ਼ਤਾਰ ਕਰਕੇ ਸੁਣਵਾਈ ਸ਼ੁਰੂ ਹੋਣ ਤਕ ਘਰ ਵਿਚ ਬੰਦ ਰੱਖਿਆ ਗਿਆ। ਉਹ ਉਥੋਂ ਭੱਜ ਨਿਕਲੇ ਅਤੇ ਪੇਸ਼ਾਵਰ ਤੇ ਅਫ਼ਗਾਨਿਸਤਾਨ ਰਾਹੀਂ ਬਰਲਿਨ ਜਾ ਪਹੁੰਚੇ। ਯੂਰਪ ਵਿਚ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਹਿਟਲਰ ਅਤੇ ਮੂਸਲਿਨੀ ਪਾਸੋ ਸਾਹਿਤ ਮੰਗੀ। ਉਨ੍ਹਾਂ ਨੇ ਅਫ਼ਰੀਕਾ ਦੇ ਜੰਗੀ ਕੈਦੀਆਂ ਦਾ ਭਾਰਤੀ ਲਸ਼ਕਰ ਸੰਗਠਿਤ ਕਰਨ ਲਈ ਨਾਜ਼ੀਆ ਤੋਂ ਆਗਿਆ ਪ੍ਰਾਪਤ ਕਰ ਲਈ। ਪਰੰਤੂ ਲਸ਼ਕਰ ਟ੍ਰੇਨਿਗ ਅਤੇ ਕਮਾਨ ਦੇ ਪੱਖੋਂ ਮੂਲ ਰੂਪ ਵਿਚ ਕਮਾਨ ਦੇ ਰਿਹਾ। ਬੋਸ ਨੇ ਸਖ਼ਤ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਅਤੇ ਉਸਨੇ ਬਰਲਿਨ ਵਿਚ ਜਾਪਨੀ ਦੂਤਵਾਸ ਨਾਲ ਸੰਪਰਕ ਬਣਾਏ ਅਤੇ ਬੋਸ ਨੂੰ ਏਸੀਆ ਜਾਣ ਦਾ ਅਵਸਰ ਪ੍ਰਦਾਨ ਕੀਤਾ ਗਿਆ। ਬੋਸ ਨੇ ਜਰਮਨੀ ਵਿਚ ਹੀ ‘ਨੇਤਾ ਜੀ’ ਦਾ ਉਪ ਨਾਂ ਪ੍ਰਾਪਤ ਕਰ ਲਿਆ ਸੀ।
1943 ਵਿਚ ਟੋਕਿਊ ਪਹੁੰਚ ਕੇ ਬੋਸ ਨੇ ਜਾਪਾਨੀ ਹਾਈ ਕਮਾਨ ਦਾ ਧਿਆਨ ਖਿਚਿਆ। ਜਾਪਾਨ ਦੀ ਖੁਫ਼ੀਆ ਏਜੰਸੀ ਨੇ ਦੱਖਣ-ਪੂਰਬ ਏਸ਼ੀਆ ਵਿਚ ਭਾਰਤੀ ਰਾਸ਼ਟਰੀ ਫੌਜ ਸਥਾਪਤ ਕਰਨ ਵਿਚ ਸਹਿਯੋਗ ਦਿੱਤਾ ਸੀ। ਬੋਸ ਨੇ ਸਿੰਗਾਪੁਰ ਲਿਜਾਇਆ ਗਿਆ ਅਤੇ ਉਹ ਆਈ ਐਨ ਏ ਦੇ ਕਮਾਂਡਰ ਬਣ ਗਏ ਅਤੇ ਆਜ਼ਾਦ ਭਾਰਤ ਦੀ ਆਰਜੀ ਸਰਕਾਰ ਦੇ ਮੁੱਖੀ ਸਥਾਪਤ ਹੋ ਗਏ। ਭਾਰਤੀ ਰਾਸ਼ਟਰੀ ਫੌਜ ਵਿਚ ਸਿੰਗਾਪੁਰ ਦੇ ਜੰਗੀ ਕੈਦੀ ਅਤੇ ਦੱਖਣ ਪੂਰਬੀ ਏਸੀਆ ਦੇ ਭਾਰਤੀ ਸ਼ਹਿਰੀ ਦੋਵੇਂ ਸ਼ਾਮਲ ਸਨ। ਇਸ ਫ਼ੌਜ ਦੀ ਗਿਣਤੀ 50,000 ਸੈਨਿਕਾਂ ਦੀ ਹੋ ਗਈ। ਆਈ ਐਨ. ਏ 1944 ਵਿਚ ਇੰਫਲ ਅਤੇ ਬਰਮਾ ਦੀਆਂ ਸਰਹੱਦਾਂ ਅੰਦਰ ਇਤਿਹਾਦੀ ਫੌਜਾਂ ਦਾ ਮੁਕਾਬਲਾ ਕੀਤਾ। ਬੋਸ ਨੂੰ ਭਾਰਤ ਦੀ ਆਜ਼ਾਦੀ ਲਈ ਹਰ ਪ੍ਰਕਾਰ ਦੇ ਸਾਧਨ ਅਤੇ ਇਤਿਹਾਦੀ ਪਰਵਾਨ ਸਨ। ਦੂਜੇ ਵਿਸ਼ਵ ਯੁੱਧ ਦੇ ਖ਼ਾਤਮੇ ਤਕ ਬੋਸ ਦੇ ਕਿਸੇ ਵੀ ਸਿਖਰ ਦੇ ਇਤਿਹਾਦੀ ਨੇ ਨਿਰਣਾਇਕ ਰੂਪ ਵਿਚ ਸਹਾਇਤਾ ਨਹੀਂ ਸੀ ਕੀਤੀ ਅਤੇ ਫਿਰ ਬੋਸ ਨੇ ਸੋਵੀਅਤ ਯੂਨੀਅਨ ਦਾ ਰੁਖ਼ ਕੀਤਾ। 18 ਅਗਸਤ, 1945 ਨੂੰ ਸੋਵੀਅਤ ਯੂਨਅਨ ਜਾਣ ਸਮੇਂ ਜਾਪਨੀ ਹਵਾਈ ਜਹਾਜ਼ ਦਾ ਹਾਦਸਾ ਹੋਇਆ ਅਤੇ ਬੋਸ ਨਾ ਰਹੇ ।
ਜੰਗ ਤੋਂ ਬਾਅਦ ਤਿੰਨ ਅਫ਼ਸਰਾਂ ਤੇ ਦਿੱਲੀ ਵਿਚ ਮੁਕੱਦਮਾ ਚਲਾਇਆ ਗਿਆ;
ਮੁਕੱਦਮੇ ਦੇ ਦੌਰਾਨ ਇਨ੍ਹਾਂ ਲੋਕਾਂ ਨੂੰ ਭਾਰੀ ਹਮਦਰਦੀ ਪ੍ਰਾਪਤ ਹੋਈ (ਨਹਿਰੂ ਅਤੇ ਗਾਂਧੀ ਨੇ ਵੀ ਕਿਹਾ ਕਿ ਲੋਕ ਦੇਸ਼ ਭਗਤ ਸਨ) ਕਿ ਇਸ ਤੋਂ ਬਾਅਦ ਬਰਤਾਨੀਆ ਸਰਕਾਰ ਨੇ ਭਾਰਤ ਨੂੰ ਆਜ਼ਾਦੀ ਦੇਣ ਦਾ ਫ਼ੈਸਲਾ ਕਰ ਲਿਆ। ਬੋਸ ਨੇ ਅਪ੍ਰਤੱਖ ਰੂਪ ਵਿਚ ਅਤੇ ਆਪਣੇ ਮਰਨ ਉਪਰੰਤ ਭਾਰਤ ਦੀ ਆਜ਼ਾਦੀ ਦਾ ਆਪਣਾ ਟੀਚਾ ਪ੍ਰਾਪਤ ਕਰ ਲਿਆ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First