ਸੈਭੰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਭੰ [ਵਿਸ਼ੇ] ਆਪਣੇ ਆਪ ਪ੍ਰਗਟ ਹੋਣ ਵਾਲ਼ਾ, ਜਿਸ ਨੂੰ ਕਿਸੇ ਹੋਰ ਨੇ ਨਹੀਂ ਬਣਾਇਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੈਭੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੈਭੰ. ਸੰ. ਸ੍ਵਯੰਭਵ. ਸ੍ਵਯੰਭੂ. ਵਿ—ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. “ਅਕਾਲ ਮੂਰਤਿ ਅਜੂਨੀ ਸੈਭੰ.” (ਜਪੁ) ੨ ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥ ਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ— ਜੋ ਅੰਤਹਕਰਣ1 ਵਿੱਚ ਭੰ (ਪ੍ਰਕਾਸ਼) ਰੂਪ ਹੈ। ੩ ੎ਵਯੰ ਭਾ. ਆਪਣੇ ਆਪ ਪ੍ਰਕਾਸ਼ਨੇ ਵਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੈਭੰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੈਭੰ: ਇਸ ਸ਼ਬਦ ਦੀ ਵਰਤੋਂ ਮੂਲਮੰਤ੍ਰ ਵਿਚ ਪਰਮ-ਸੱਤਾ ਲਈ ਹੋਈ ਹੈ। ਇਸ ਨੂੰ ਸੰਭਉ, ਸੰਭੂ ਆਦਿ ਵਰਤਨੀ ਵਿਚ ਵੀ ਲਿਖਿਆ ਗਿਆ ਹੈ। ਇਹ ਸੰਸਕ੍ਰਿਤ ਦੇ ਸ਼ਬਦ ‘ਸ੍ਵਯੰਭਵ’ ਜਾਂ ‘ਸ੍ਵਯੰਭੂ’ ਦਾ ਤਦਭਵ ਰੂਪ ਹੈ। ਇਸ ਸ਼ਬਦ ਤੋਂ ਭਾਵ ਹੈ ਆਪਣੇ ਆਪ ਹੋਣ ਵਾਲਾ, ਜੋ ਆਪਣੀ ਹੋਂਦ ਨੂੰ ਖ਼ੁਦ ਹੀ ਧਾਰਣ ਕਰੇ , ਜਿਸ ਨੂੰ ਕਿਸੇ ਨਿਰਮਾਤਾ ਜਾਂ ਸਿਰਜਨਹਾਰ ਦੀ ਲੋੜ ਨ ਹੋਵੇ। ਗੁਰੂ ਨਾਨਕ ਦੇਵ ਜੀ ਨੇ ਅਨੇਕ ਥਾਂਵਾਂ ਉਤੇ ਪਰਮਾਤਮਾ ਦੇ ਆਪਣੇ ਆਪ ਹੋਂਦ ਵਿਚ ਆਉਣ ਦੀ ਸਥਾਪਨਾ ਕੀਤੀ ਹੈ। ‘ਜਪੁਜੀ ’ ਵਿਚ ਲਿਖਿਆ ਹੈ— ਥਾਪਿਆ ਜਾਇ ਕੀਤਾ ਹੋਇ ਆਪੇ ਆਪਿ ਨਿਰੰਜਨੁ ਸੋਇਆਸਾ ਕੀ ਵਾਰ ’ ਵਿਚ ਵੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ— ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ (ਗੁ.ਗ੍ਰੰ.463)।

            ਮਾਰੂ ਰਾਗ ਵਿਚ ਵੀ ਲਿਖਿਆ ਹੈ— ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ (ਗੁ. ਗ੍ਰੰ.1042)। ਗੁਰਮਤਿ ਵਿਚ ਇਹ ਬਿਲਕੁਲ ਸਪੱਸ਼ਟ ਹੈ ਕਿ ਪਰਮਾਤਮਾ ਨੇ ਖ਼ੁਦ ਆਪਣੀ ਸਿਰਜਨਾ ਕੀਤੀ ਹੈ ਅਤੇ ਨਾਮ -ਰੂਪਾਤਮਕ ਜਗਤ ਕੇਵਲ ਉਸ ਦਾ ਖੇਲ-ਪਸਾਰਾ ਹੈ— ਤੁਧੁ ਆਪੇ ਆਪੁ ਉਪਾਇਆ ਦੂਜਾ ਖੇਲੁ ਕਰਿ ਦਿਖਲਾਇਆ (ਗੁ.ਗ੍ਰੰ.72-73)। ਪਰਮਾਤਮਾ ਨੇ ਆਪਣੇ ਆਪ ਨੂੰ ਸਿਰਜ ਕੇ ਫਿਰ ਇਸ ਭੇਦ ਨੂੰ ਸਮਝਣ ਦੀ ਸ਼ਕਤੀ ਵੀ ਆਪਣੇ ਪਾਸ ਹੀ ਰਖੀ ਹੈ— ਜਿਨਿ ਆਪੇ ਆਪਿ ਉਪਾਇ ਪਛਾਤਾ

            ਪਰਮਾਤਮਾ ਦੀ ਆਪਣੇ ਆਪ ਕੀਤੀ ਆਪਣੀ ਸਿਰਜਨਾ ਦਾ ਵਿਚਾਰ ਉਪਨਿਸ਼ਦਾਂ ਵਿਚ ਵੀ ਪ੍ਰਗਟ ਕੀਤਾ ਗਿਆ ਹੈ (ਈਸ਼ਾਵਾਸੑਯ-ਉਪਨਿਸ਼ਦ, ਮੰਤ੍ਰ 8)। ਇਸ ਦਾ ਭਾਸ਼ੑਯ ਲਿਖਦਿਆਂ ਸ਼ੰਕਰਾਚਾਰਯ ਨੇ ਸਪੱਸ਼ਟ ਕੀਤਾ ਹੈ ਕਿ ਸ੍ਵਯੰਭੂ ਖ਼ੁਦ ਹੀ ਹੁੰਦਾ ਹੈ (ਇਸੇ ਲਈ ਸ੍ਵਯੰਭੂ ਹੈ) ਜਾਂ ਜਿਨ੍ਹਾਂ ਦੇ ਉਪਰ ਹੈ ਹੋਰ , ਜੋ ਉਪਰ ਹੈ ਉਹ ਸਭ ਸ੍ਵਯੰ ਹੀ ਹੈ ਇਸ ਲਈ ਸ੍ਵਯੰਭੂ ਹੈ।

            ਸਪੱਸ਼ਟ ਹੈ ਕਿ ਜਿਸ ਪਰਮ-ਸੱਤਾ ਨੂੰ ‘ਅਜੂਨੀ’ (ਵੇਖੋ) ਮੰਨਿਆ ਗਿਆ ਹੈ, ਉਥੇ ਉਸ ਨੂੰ ਸ੍ਵ-ਪ੍ਰਕਾਸ਼ਿਤ ਸੱਤਾ ਵੀ ਕਿਹਾ ਗਿਆ ਹੈ। ਪਰਮਾਤਮਾ ਨੂੰ ਹੋਂਦ ਵਿਚ ਲਿਆਉਣ ਵਾਲੀ ਸੱਤਾ ਉਹ ਆਪ ਹੀ ਹੈ। ਉਸ ਤੋਂ ਭਿੰਨ ਕੋਈ ਹੋਰ ਸੱਤਾ ਨਹੀਂ ਹੈ। ਉਹ ਆਪ ਹੀ ਕਾਰਣ ਅਤੇ ਆਪ ਹੀ ਕਾਰਜ ਹੈ। ਉਹ ਪਰ-ਨਿਰਮਿਤ ਨ ਹੋ ਕੇ ਆਤਮ-ਨਿਰਮਿਤ ਹੈ। ਇਸੇ ਕਰਕੇ ਉਹ ‘ਸੈਭੰ’ (ਸ੍ਵਯੰਭੂ) ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੈਭੰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੈਭੰ (ਸੰ.। ਸੰਸਕ੍ਰਿਤ ਸ੍ਵਯਮੑ=ਅਪਣੇ ਆਪ+ਭੂ=ਹੋਣਾ) ੧. ਸੁਯੰਭਵ। ਆਤਮਾ ਦਾ ਵਿਸ਼ੇਖ਼ਣ ਹੈ, ਜੋ ਅਪਣੇ ਆਪ ਤੋਂ ਆਪ ਹੋਵੇ।

੨. (ਸ੍ਵਯਮੑ। ਭੰ=ਪ੍ਰਕਾਸ਼) ਸੁਤੇ ਪ੍ਰਕਾਸ਼।

੩. ਮਾਰੂ ਸੋਲਹੇ ਵਿਚ ‘ਅਜੂਨੀ ਸੰਭਉ’ ਪਾਠ ਹੈ, ਸ੍ਵੈਯਾਂ ਵਿਚ ‘ਆਜੋਨੀ ਸੰਭਵਿਅਉ’ ਪਾਠ ਹੈ ਤੇ ਏਥੇ ‘ਸੈਭੰ’ ਹੈ, ਸੋ ਜੇ ਤਿੰਨਾਂ ਦਾ ਇਕ ਮੂਲ ਸਮਝ ਲਈਏ ਤੇ ਇਸ ਲਈ ਵਿਤਪਤੀ ਲਈ ਅਸੀਂ ‘ਅਯੋਨੀ ਸੰਭਵ’ ਸੰਸਕ੍ਰਿਤ ਰੂਪ ਖ੍ਯਾਲ ਕਰੀਏ ਤਾਂ ‘ਅਯੋਨੀ ਸੰਭਵ’ ਦਾ ਅਰਥ ਹੈ ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ। ਯੋਨੀ ਸੰਭਵ ਦਾ ਅਰਥ ਹੈ ਕਿਸੇ ਕਾਰਨ ਤੋਂ ਬਣਿਆ, ਜੈਸਾ ਘੜਾ ਮਿਟੀ ਤੋਂ ਤੇ ‘ਅਜੋਨੀ ਸੰਭਵ’ ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ।

੪. ਸੰਪ੍ਰਦਾਈ ਇਹ ਭੀ ਅਰਥ ਕਰਦੇ ਹਨ ਜੋ ਸੈਂਕੜਿਆਂ ਨੂੰ (ਭੰ) ਭੰਗ ਅਰਥਾਤ ਨਾਸ਼ ਕਰੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੈਭੰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੈਭੰ : ਗੁਰਬਾਣੀ ਵਿਚ  ਇਹ ਪਰਮਾਤਮਾ ਦਾ ਵਾਚਕ ਸ਼ਬਦ ਹੈ। ਗੁਰੂ ਨਾਨਕ ਦੇਵ ਨੇ ਮੂਲ–ਮੰਤਰ ਵਿਚ ਪਰਮਾਤਮਾ ਦਾ ਸਰੂਪ–ਚਿਤਰਣ ਕਰਨ ਵੇਲੇ ਉਸ ਨੂੰ ‘ਸੈਭੰ’ ਕਿਹਾ ਹੈ। ਇਹ ਸ਼ਬਦ ਸੰਸਕ੍ਰਿਤ ਦੇ ‘ਸ੍ਵਯੰਭੂ’ ਸ਼ਬਦ ਦਾ ਪੰਜਾਬੀ ਵਿਚ ਬਣਿਆ ਤਦਭਵ ਰੂਪ ਹੈ। ‘ਸ੍ਵਯੰ’ ਦਾ ਅਰਥ ‘ਆਪਣੇ ਆਪ’ ਅਤੇ ‘ਭੂ’ ਦਾ ਅਰਥ ‘ਹੋਣ ਵਾਲਾ’ ਹੈ। ਇਸ ਤਰ੍ਹਾਂ ‘ਸੈਭੰ’ ਦਾ ਅਰਥ ਬਣਦਾ ਹੈ ‘ਆਪਣੇ ਆਪ ਹੋਣ ਵਾਲਾ ।’ ਜੋ ਪਰਮਾਤਮਾ ਕਰਤਾ ਪੁਰਖ ਅਤੇ ਅਜੂਨੀ ਹੈ, ਉਹ ਕਿਸੇ ਦੁਆਰਾ ਨਿਰਮਿਤ ਨਹੀਂ, ਸਗੋਂ ਸਭ ਦਾ ਨਿਰਮਾਤਾ ਹੈ। ਸਪਸ਼ਟ ਹੈ ਕਿ ਪਰਮਾਤਮਾ ਦਾ ਕਰਤਾ ਪਰਮਾਤਮਾ ਆਪ ਹੀ ਹੈ, ਉਸ ਨੂੰ ਹੋਂਦ ਵਿਚ ਲਿਆਉਣ ਵਾਲੀ ਹੋਰ ਕੋਈ ਸੱਤਾ ਨਹੀਂ ਹੈ। ਪਰਮਾਤਮਾ ਦੇ ‘ਸ੍ਵਯੰਭੂ’ ਹੋਣ ਦੀ ਗੱਲ ਈਸ਼ਵਾਸ੍ਯ ਉਪਨਿਸ਼ਦ (8) ਵਿਚ ਵੀ ਕਹੀ ਗਈ ਹੈ। ਇਸ ਤਰ੍ਹਾਂ ਪਰਮਾਤਮਾ ਦੇ ਆਪਣੇ ਆਪ ਹੋਂਦ ਵਿਚ ਆਉਣ ਵਾਲਾ ਸਿਧਾਂਤ ਪਰੰਪਰਾਗਤ ਹੈ, ਪਰ ਗੁਰੂ ਨਾਨਕ ਦੇਵ ਨੇ ਇਸ ਦੀ ਪੁਨਰ ਵਿਆਖਿਆ ਕਰ ਕੇ ਆਪਣੇ ਨਿਰਗੁਣ ਬ੍ਰਹਮ ਦੇ ਸਰੂਪ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ–‘ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਓ। (ਆ. ਗ੍ਰੰ .੪੬੩), ‘ਅਪੀਨੈ ਆਪੁ ਸਾਜਿ ਆਪੁ ਪਛਾਣਿਆ ’।(ਆ.ਗ੍ਰੰ. ੧੨੭੯)। ਜਪੁਜੀ (੫)ਵਿਚ ਉਸ ਪਰਮਾਤਾ ਨੂੰ ‘ਥਪਿਆ ਨ ਜਾਇ ਕੀਤਾ ਨ ਹੋਇ’ ਆਪੇ ਆਪਿ ਨਿਰੰਜਨੁ ਸੋਇ’ ਕਹਿ ਕੇ ਸਭ ਸ਼ਕਤੀਆਂ ਤੋਂ ਸ਼ੇਸ਼ਠ ਮੰਨਿਆ ਗਿਆ ਹੈ।

          [ਸਹਾ. ਗ੍ਰੰਥ–ਮ. ਕੋ.; ਡਾ. ਦਲੀਪ ਸਿੰਘ ਦੀਪ : ‘ਜਪੁਜੀ–ਇਕ ਤੁਲਨਾਤਮਕ ਅਧਿਐਨ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 22033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸੈਭੰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੈਭੰ, ਵਿਸ਼ੇਸ਼ਣ : ਆਪਣੇ ਆਪ ਹੋਣ ਵਾਲਾ, ਜੋ ਕਿਸੇ ਤੋਂ ਨਹੀਂ ਬਣਿਆ, ਸੁਤੇਪਰਕਾਸ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-07-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.