ਸਿਰੋਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੋਪਾ ਦੇਖੋ, ਸਿਰਪਾਉ ਅਤੇ ਸਿਰੇਪਾਉ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਰੋਪਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਰੋਪਾ : ਇਹ ਸ਼ਬਦ ਫ਼ਾਰਸੀ ਅੱਖਰ ਸਰ-ਓ-ਪਾ ਭਾਵ ਸਿਰ ਅਤੇ ਪੈਰ ਜਾਂ ਸਰਾਪਾ ਭਾਵ ਸਤਿਕਾਰ ਵਜੋਂ ਸਿਰ ਤੋਂ ਪੈਰਾਂ ਤਕ ਪਹਿਨਣ ਲਈ ਦਿੱਤਾ ਜਾਣ ਵਾਲਾ ਪਹਿਰਾਵਾ ਹੈ। ਸਿੱਖ ਸ਼ਬਦਾਵਲੀ ਵਿਚ ਇਸਨੂੰ ਕਿਸੇ ਨੂੰ ਮਾਣ ਸਤਿਕਾਰ ਦੇ ਪਛਾਣ ਚਿੰਨ੍ਹ ਵਜੋਂ ਦਿੱਤੇ ਜਾਣ ਵਾਲੇ ਕਪੜੇ ਲਈ ਵਰਤਿਆ ਜਾਂਦਾ ਹੈ। ਇਹ ਖ਼ਿੱਲਅਤ ਦੇ ਬਰਾਬਰ ਦਾ ਸ਼ਬਦ ਹੈ ਪਰੰਤੂ ਇਸ ਦਾ ਖ਼ਿੱਲਅਤ ਨਾਲੋਂ ਇਹ ਅੰਤਰ ਹੈ ਕਿ ਖ਼ਿੱਲਅਤ ਕਿਸੇ ਰਾਜਨੀਤਿਕ ਸ਼ਕਤੀ ਵਜੋਂ ਦਿੱਤੀ ਜਾਂਦੀ ਹੈ ਅਤੇ ਜਿਸ ਵਿਚ ਸਾਰੇ ਕਪੜੇ ਅਤੇ ਹਥਿਆਰ ਵੀ ਹੁੰਦੇ ਹਨ ਜਾਂ ਕਈ ਵਾਰੀ ਨਹੀਂ ਵੀ ਹੁੰਦੇ ਪਰ ਸਿਰੋਪਾ ਧਾਰਮਿਕ ਜਾਂ ਸਮਾਜਿਕ ਹਸਤੀ ਜਾਂ ਸੰਸਥਾ ਦੁਆਰਾ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਸਾਰਾ ਪਹਿਰਾਵਾ ਵੀ ਹੋ ਸਕਦਾ ਹੈ ਜਾਂ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੈ ਇਸ ਵਿਚ ਇਕ ਹੀ ਕਪੜਾ ਕਿਸੇ ਵਿਅਕਤੀ ਦੀ ਉੱਚੀ ਸੁੱਚੀ ਸ਼ਖਸੀਅਤ ਜਾਂ ਉਸ ਦੇ ਨੈਤਿਕ ਅਤੇ ਲੋਕ ਭਲਾਈ ਦੇ ਕੰਮਾਂ ਦੀ ਪਰਵਾਨਗੀ ਜਾਂ ਪਹਿਚਾਣ ਹਿੱਤ ਦਿੱਤਾ ਜਾਂਦਾ ਹੈ।

    ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿਚੋਂ ਲੱਭੀ ਜਾ ਸਕਦੀ ਹੈ ।ਉਥੇ ਅਸਲ ਸ਼ਬਦ ਕਪੜਾ, ਪਟੋਲਾ ਅਤੇ ਸਿਰਪਾਉ ਵਰਤੇ ਗਏ ਹਨ ਅਤੇ ਇਹ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ। ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ “ਸਚੀ ਸਿਫਤ ਸਲਾਹ ਕਪੜਾ ਪਾਇਆ” (ਗੁ.ਗ੍ਰੰ: 150)। ਇਸੇ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ” (ਗੁ.ਗ੍ਰੰ.520)। ਇਸੇ ਤਰ੍ਹਾਂ ਇਕ ਹੋਰ ਸ਼ਬਦ ਵਿਚ ਕਿਹਾ ਗਿਆ ਹੈ, “ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ।। ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ।।” (ਗੁ.ਗ੍ਰੰ.31)। ਇਕ ਹੋਰ ਜਗ੍ਹਾ ਆਪ ਜੀ ਦਸਦੇ ਹਨ, “ਭਗਤ ਜਨਾ ਕਾ ਲੂਗਰਾ ਓਢਿ ਨਗਨ ਨਾ ਹੋਈ।। ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ” (ਗੁ.ਗ੍ਰੰ.811)।

    ਸਿਰੋਪਾ ਕਿਸੇ ਸੰਤ ਦੁਆਰਾ ਆਪਣੇ ਪਿੱਛੋਂ ਕਿਸੇ ਸੰਸਥਾ ਜਾਂ ਗੱਦੀ ਦੀ ਜ਼ਿਮੇਵਾਰੀ ਸੰਭਾਲਣ ਲਈ ਪੱਗ ਬਨ੍ਹਾਉਣ ਨਾਲੋਂ ਵੱਖਰੀ ਵਸਤੂ ਹੈ। ਸਿੱਖਾਂ ਵਿਚ ਸਿਰੋਪਾ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ। ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਤਕ ਲੱਭਿਆ ਜਾ ਸਕਦਾ ਹੈ ਜੋ ਹਰ ਸਾਲ (ਗੁਰੂ) ਅਮਰ ਦਾਸ ਨੂੰ ਸਿਰ ਢੱਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ। (ਗੁਰੂ) ਅਮਰ ਦਾਸ ਜੀ ਇਹਨਾਂ ਦਸਤਾਰਾਂ ਜਾਂ ਪਰਨਿਆਂ ਨੂੰ ਪਵਿੱਤਰ ਤੋਹਫਿਆਂ ਦੇ ਤੌਰ ਤੇ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਸਿਰ ‘ਤੇ ਇਕ ਦੂਜੇ ਦੇ ਉੱਤੇ ਬੰਨ੍ਹੀ ਜਾਇਆ ਕਰਦੇ ਸਨ।

    ਅੱਜ-ਕੱਲ੍ਹ ਗੁਰੂ ਗ੍ਰੰਥ ਸਾਹਿਬ ਵਲੋਂ ਸੰਗਤ ਰਾਹੀਂ ਸਿਰੋਪਾ ਤੋਹਫੇ ਦੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਸਤਿਕਾਰ ਦਾ ਹੱਕਦਾਰ ਬਣਦਾ ਹੈ। ਪੱਕੇ ਤੌਰ ਤੇ ਇਹ ਲੰਮਾ ਕਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸਨੂੰ ਆਮ ਕਰਕੇ ਕੇਸਰੀ ਰੰਗ ਵਿਚ ਰੰਗਿਆ ਹੁੰਦਾ ਹੈ। ਇਸ ਨਾਲ ਪ੍ਰਸਾਦ ਵੀ ਦਿੱਤਾ ਜਾਂਦਾ ਹੈ ਜੋ ਕੜਾਹ ਪ੍ਰਸਾਦ ਅਥਵਾ ਪਤਾਸਿਆਂ ਦੇ ਰੂਪ ਵਿਚ ਹੋ ਸਕਦਾ ਹੈ। ਸਿਰੋਪਾ ਸਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇੱਕ ਸਿੱਖ ਸੰਗਤ ਵਿਚ ਪ੍ਰਾਪਤ ਕਰਦਾ ਹੈ। ਸੰਗਤ ਰਾਹੀਂ ਦਿੱਤਾ ਜਾਣ ਵਾਲਾ ਇਹ ਗੁਰੂ ਦਾ ਸਭ ਤੋਂ ਕੀਮਤੀ ਤੋਹਫਾ ਹੈ। ਅਜੋਕੇ ਸਮੇਂ ਵਿਚ ਪੈ ਗਈ ਪਿਰਤ ਅਨੁਸਾਰ ਹਰ ਉਸ ਕਿਸੇ ਨੂੰ ਸਿਰੋਪਾ ਦੇਣਾ ਜੋ ਕਿਸੇ ਖਾਸ ਕੀਮਤ ਦੀ ਭੇਟਾ ਚੜਾਉਂਦਾ ਹੈ ਜਾਂ ਜੋ ਮਨੁੱਖ ਸਮਾਜਿਕ ਜਾਂ ਰਾਜਨੀਤਿਕ ਤੌਰ ਤੇ ਮਹੱਤਵਪੂਰਨ ਹੈ, ਠੀਕ ਨਹੀਂ ਹੈ। ਸਿਰੋਪਾ ਵਡਮੁੱਲੇ ਗੁਣਾਂ ਅਤੇ ਸ਼ਰਧਾ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.